BREAKING NEWS
ਬਾਜਵਾ ਨੇ ਊਧਮ ਸਿੰਘ ਅਤੇ ਠੀਕਰੀਵਾਲਾ ਦੀ ਧਰਤੀ ਦਾ ਅਪਮਾਨ ਕੀਤਾ, ਬਿਨਾਂ ਸ਼ਰਤ ਮਾਫੀ ਮੰਗਣ: ਧਾਲੀਵਾਲਮੋਹਾਲੀ ਆਈ.ਟੀ. ਸਿਟੀ ਵਿੱਚ ਅਤਿ-ਆਧੁਨਿਕ ਈ.ਸੀ.ਸੀ. ਪ੍ਰਾਜੈਕਟ ਨਾਲ ਮਾਈਸ ਹੱਬ ਵਜੋਂ ਉੱਭਰ ਰਿਹੈ ਪੰਜਾਬ : ਸੰਜੀਵ ਅਰੋੜਾਵੇਰਕਾ ਦਾ ਕਾਇਆ ਕਲਪ ਕਰਨ ਦੀ ਮੁਹਿਮ ਵਿੱਢਣ ਦੀ ਤਿਆਰੀ ਵਿੱਚ ਭਗਵੰਤ ਸਰਕਾਰਭਗਵੰਤ ਮਾਨ ਸਰਕਾਰ ਵੱਲੋਂ ਟੈਕਸ ਚੋਰੀ 'ਤੇ ਰਿਕਾਰਡ ਇਨਫੋਰਸਮੈਂਟ ਨਾਲ ਸ਼ਿਕੰਜਾ ਕੱਸਦਿਆਂ 1,137 ਕਰੋੜ ਰੁਪਏ ਦੀ ਵਸੂਲੀ: ਹਰਪਾਲ ਸਿੰਘ ਚੀਮਾ ਜਦੋਂ ਪੰਜਾਬ ਨੂੰ ਇੱਕ ਮਜ਼ਬੂਤ ​​ਆਵਾਜ਼ ਦੀ ਲੋੜ ਸੀ, ਲੋਕਾਂ ਦੇ ਹੱਕਾਂ 'ਤੇ ਚੁੱਪ ਰਹਿਣਾ 'ਆਪ' ਦੇ ਮੂਲ ਸਿਧਾਂਤਾਂ ਦੇ ਵਿਰੁੱਧ ਹੈ: ਅਮਨ ਅਰੋੜਾਜਾਖੜ ਸਾਹਿਬ ਅਤੇ ਭਾਜਪਾ ਨੂੰ ਇਸ ਗੱਲ ਦੀ ਤਕਲੀਫ਼ ਹੈ ਕਿ ਪੰਜਾਬ ਵਿੱਚ ਆਮ ਘਰਾਂ ਦੇ ਧੀਆਂ-ਪੁੱਤਾਂ ਦੀ ਸਰਕਾਰ ਕਿਵੇਂ ਬਣ ਗਈ: ਪੰਨੂ

ਨੈਸ਼ਨਲ

ਨਾਮਧਾਰੀ ਮੁੱਖੀ ਦਲੀਪ ਸਿੰਘ  ਦੇ ਬਿਆਨ ਦੀ ਸਖ਼ਤ ਨਿੰਦਾ, ਸਖ਼ਤ ਕਾਰਵਾਈ ਦੀ ਮੰਗ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | April 05, 2026 09:34 PM

ਨਵੀਂ ਦਿੱਲੀ - 13 ਆਸਾ ਵੈਲਫੇਅਰ ਟਰੱਸਟ ਦੇ ਪ੍ਰਧਾਨ ਇੰਦਰਜੀਤ ਸਿੰਘ ਵਿਕਾਸਪੁਰੀ ਨੇ ਪ੍ਰੈਸ ਬਿਆਨ ਰਾਹੀਂ ਠਾਕੁਰ ਦਲੀਪ ਸਿੰਘ  ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਪੁਸਤਕ ਕਹਿਣ ਤੇ ਕਰੜਾ ਇਤਰਾਜ ਕੀਤਾ ਅਤੇ ਮੰਦਭਾਗਾ ਦਸਦਿਆਂ ਕਿਹਾ ਇੱਕ ਵਿਅਕਤੀ ਜਿਹੜਾ ਕਿ ਗੁਰਬਾਣੀ ਦੀ ਸੇਧ ਲੈ ਕੇ ਆਪਣੀ ਗੱਦੀ ਦਾ ਪ੍ਰਚਾਰ ਕਰਨ ਤੇ ਲੱਗਾ ਹੋਇਆ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਪੁਸਤਕ ਨਾਲ ਸੰਬੋਧਨ ਕਰ ਰਿਹਾ ਅਤੇ ਨਾਲ ਹੀ ਕਹਿ ਰਿਹਾ ਹੈ ਕੀ ਦੇਹਧਾਰੀ ਗੁਰੂ ਦਾ ਹੋਣਾ ਜਰੂਰੀ ਹੈ ਜੋ ਕਿ ਬਹੁਤ ਹੀ ਨਿੰਦਾਜਨਕ ਹੈ। ਠਾਕੁਰ ਦਲੀਪ ਸਿੰਘ ਵੱਲੋਂ ਦਿੱਤੇ ਗਏ ਗੁਰਮਤਿ ਵਿਰੋਧੀ ਬਿਆਨ ਨਾਲ ਸਿੱਖ ਜਗਤ ਵਿੱਚ ਭਾਰੀ ਰੋਸ ਦੇ ਨਾਲ ਸਿੱਖਾਂ ਦੇ ਦਿਲ ਵਲੁੰਧਰੇ ਗਏ ਹਨ। ਇੰਦਰਜੀਤ ਸਿੰਘ ਵਿਕਾਸਪੁਰੀ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਜੀ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਦਿੱਲੀਪ ਸਿਹੁੰ ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਪੰਜਾਬ ਤੇ ਸੈਂਟਰ ਸਰਕਾਰ ਪਿਛਲੇ ਕਈ ਸਾਲਾਂ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਬੇਅਦਬੀਆਂ ਹੋ ਰਹੀਆਂ ਹਨ ਉਸ ਨੂੰ ਠਲ ਪਾਉਣ ਲਈ ਇੱਕ ਸਖਤ ਤੋਂ ਸਖਤ ਕਾਨੂੰਨ ਬਣਾਉਣ ਜਿਸ ਵਿੱਚ ਘੱਟੋ ਘੱਟ 10 ਸਾਲ ਦੀ ਸਜ਼ਾ ਅਤੇ ਵੱਧ ਤੋਂ ਵੱਧ ਉਮਰ ਕੈਦ ਦੀ ਸਜ਼ਾ ਮੁਕੱਰਰ ਕੀਤੀ ਜਾਵੇ। ਉਨ੍ਹਾਂ ਦਸਿਆ ਇਸ ਬਾਬਤ 13 ਆਸਾ ਵੈਲਫ਼ੇਅਰ ਟਰੱਸਟ ਪੰਜਾਬ ਅਤੇ ਸੈਂਟਰ ਸਰਕਾਰ ਨੂੰ ਚਿੱਠੀ ਲਿਖ ਕੇ ਪੁਰਜ਼ੋਰ ਮੰਗ ਕਰੇਗਾ। ਤੇਰਾ ਆਸਾ ਵੈਲਫੇਅਰ ਟਰਸਟ ਦੀ ਇੱਕ ਅਹਿਮ ਮੀਟਿੰਗ ਵਿੱਚ ਸਰਦਾਰ ਰਜਿੰਦਰ ਸਿੰਘ ਸ਼ਾਨ, ਸਰਦਾਰ ਬਲਵਿੰਦਰ ਸਿੰਘ ਬਿੰਦਾ ਸਰਦਾਰ ਤੇਜਪਾਲ ਸਿੰਘ ਗੋਰੀ ਅਤੇ ਸਰਦਾਰ ਇੰਦਰਜੀਤ ਸਿੰਘ ਆਸ਼ਾ ਪਾਰਕ ਵਿਸ਼ੇਸ਼ ਰੂਪ ਵਿੱਚ ਹਾਜਿਰ ਸਨ। ਰਜਿੰਦਰ ਸਿੰਘ ਸ਼ਾਨ ਨੇ ਕਿਹਾ ਕੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੱਚਖੰਡ ਪਿਆਨਾ ਕਰਣ ਤੋਂ ਪਹਿਲਾਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿੱਖ ਪੰਥ ਦਾ ਗੁਰੂ ਥਾਪ ਦਿੱਤਾ ਸੀ ਤੇ ਅਰਦਾਸ ਕਰਦਿਆਂ ਅਸੀਂ ਰੋਜ ਕਹਿੰਦੇ ਹਾਂ "ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ" ਇਸ ਲਈ ਕਿਸੇ ਕਿਸਮ ਦੇ ਸ਼ੰਕੇ ਦੀ ਕੋਈ ਗੁੰਜਾਇਸ਼ ਹੀ ਨਹੀਂ ਰਹਿ ਜਾਂਦੀ ਹੈ । ਬਲਵਿੰਦਰ ਸਿੰਘ ਬਿੰਦਾ ਨੇ ਸਾਰੀਆਂ ਸਿੰਘ ਸਭਾਵਾਂ ਦਿੱਲੀ ਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਦੀ ਬਿਆਨ ਦੀ ਸਖ਼ਤ ਨਿਖੇਧੀ ਕਰਨ ਅਤੇ ਇੰਨ੍ਹਾ ਪਖੰਡੀ ਸਾਧਾਂ ਤੋਂ ਸੰਗਤਾਂ ਨੂੰ ਜਾਗਰੂਕ ਕਰਨ ਲਈ ਇਕ ਵਿਸ਼ੇਸ਼ ਲਹਿਰ ਚਲਾਈ ਜਾਏ ।

 

Have something to say? Post your comment

 
 
 
 

ਨੈਸ਼ਨਲ

ਕਾਂਗਰਸ ਨੇਤਾ ਪਵਨ ਖੇੜਾ ਨੇ ਅਸਾਮ ਦੇ ਮੁੱਖ ਮੰਤਰੀ 'ਤੇ ਫਿਰ ਨਿਸ਼ਾਨਾ ਸਾਧਿਆ-ਪਰਿਵਾਰ ਦੇ ਵਿਦੇਸ਼ੀ ਸਬੰਧਾਂ 'ਤੇ ਉਠਾਏ ਸਵਾਲ

ਪਾਕਿਸਤਾਨ ਨੇ ਜੋ ਕੰਮ ਕੀਤਾ ਹੈ ਉਹ ਭਾਰਤ ਨੂੰ ਕਰਨਾ ਚਾਹੀਦਾ ਸੀ -ਰਾਸ਼ਿਦ ਅਲਵੀ

ਖਾਲਸਾ ਸਾਜਨਾ ਦਿਵਸ ਵਿਸਾਖੀ ਮੌਕੇ ਕਰਵਾਏ ਜਾ ਰਹੇ ਹਨ ਕੀਰਤਨ ਦਰਬਾਰ ਨੰਦੇੜ ਵਿਖੇ

ਕਾਂਗਰਸ ਨੇਤਾ ਪਵਨ ਖੇੜਾ ਵੱਲੋਂ ਅਸਾਮ ਦੇ ਮੁੱਖ ਮੰਤਰੀ ਦੀ ਪਤਨੀ ਤੇ ਤਿੰਨ ਦੇਸ਼ਾਂ ਦੇ ਪਾਸਪੋਰਟ ਰੱਖਣ ਦੇ ਦੋਸ਼ ਦੀ ਪੜਤਾਲ ਲਈ ਲਭ ਰਹੀ ਹੈ ਅਸਾਮ ਪੁਲਿਸ

ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼੍ਰੀ ਗੁਰੂ ਤੇਗ ਬਹਾਦਰ ਇੰਸਟੀਟਿਊਟ ਆਫ ਟੈਕਨੋਲੋਜੀ ਵਿਖ਼ੇ ਸ਼ਰਧਾ ਨਾਲ ਮਨਾਇਆ ਗਿਆ

ਦਿੱਲੀ ਤੋਂ 409 ਸ਼ਰਧਾਲੂਆਂ ਨੂੰ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਦਰਸ਼ਨ ਲਈ ਮਿਲਿਆ ਵੀਜ਼ਾ

ਰਾਜ ਸਭਾ ਦੇ ਚੇਅਰਮੈਨ ਨੇ ਸੀਈਸੀ ਗਿਆਨੇਸ਼ ਕੁਮਾਰ ਨੂੰ ਹਟਾਉਣ ਦੇ ਨੋਟਿਸ ਨੂੰ ਰੱਦ ਕਰ ਦਿੱਤਾ

ਪੱਛਮੀ ਬੰਗਾਲ ਚੋਣਾਂ: ਕਾਂਗਰਸ ਨੇ ਪਹਿਲੇ ਪੜਾਅ ਲਈ 40 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ

ਫਸਲਾਂ ਦੇ ਭਾਰੀ ਨੁਕਸਾਨ ਦੇ ਮੱਦੇਨਜ਼ਰ ਪੰਜਾਬ ਦੇ ਕਿਸਾਨਾਂ ਲਈ ਤੁਰੰਤ ਕੇਂਦਰੀ ਰਾਹਤ ਦੀ ਮੰਗ: ਵਿਕਰਮਜੀਤ ਸਿੰਘ ਸਾਹਨੀ

ਮੋਦੀ ਹਕੂਮਤ ਅਤੇ ਖੂਫੀਆ ਏਜੰਸੀਆ ਵੱਲੋ ਸਿੱਖਾਂ ਦੇ ਸਾਜਸੀ ਢੰਗਾਂ ਨਾਲ ਕੀਤੇ ਜਾ ਰਹੇ ਕਤਲਾਂ ਸੰਬੰਧੀ, ਵਿਰੋਧੀ ਧਿਰ ਦੇ ਆਗੂ ਚੁੱਪ ਕਿਉਂ ? : ਮਾਨ